
ਜੇ ਤੁਸੀਂ ਘਰੇਲੂ ਅਤੇ ਪਰਿਵਾਰਕ ਹਿੰਸਾ ਦਾ ਅਨੁਭਵ ਕੀਤਾ ਹੈ, ਤੁਸੀਂ ਸੁਰੱਖਿਅਤ ਰਹਿਣ ਵਿੱਚ ਮਦਦ ਪ੍ਰਾਪਤ ਕਰ ਸਕਦੇ ਹੋ।
ਜੇ ਤੁਸੀਂ ਜਾਂ ਤੁਹਾਡੇ ਨਾਲ ਕੋਈ ਤਤਕਾਲ ਖਤਰੇ ਵਿੱਚ ਹੈ―ਪੁਲੀਸ ਨੂੰ ਤ੍ਰਿਪਲ ਜ਼ੀਰੋ (000) 'ਤੇ ਕਾਲ ਕਰੋ।
ਤੁਰੰਤ ਸੁਝਾਅ
- ਜੇ ਤੁਹਾਨੂੰ ਇਸ ਵੈਬਸਾਈਟ ਤੋਂ ਜਲਦੀ ਨਿਕਲਣ ਦੀ ਲੋੜ ਹੈ, ਤਾਂ ਹਰ ਪੰਨੇ ਦੇ ਸੱ�ağ਼ ਦੇ ਉੱਪਰ ਸੱਜੇ ਪਾਸੇ ਮੌਜੂਦ ਨਿਕਾਸ ਬਟਨ ਦੀ ਵਰਤੋਂ ਕਰੋ। ਔਨਲਾਈਨ ਸੁਰੱਖਿਆ ਬਾਰੇ ਸਾਡੀ ਜਾਣਕਾਰੀ ਵੀ ਦੇਖੋ।
- ਐਮਰਜੈਂਸੀ ਹਾਊਸਿੰਗ ਲਈ ਮਦਦ ਲਈ, ਹਾਊਸਿੰਗ ਦੇਖੋ।
- ਪੁਲੀਸ ਨੂੰ ਘਰੇਲੂ ਹਿੰਸਾ ਦੀ ਰਿਪੋਰਟ ਕਰਨ ਲਈ, ਤੁਸੀਂ ਆਪਣੇ ਸਥਾਨਕ ਪੁਲੀਸ ਸਟੇਸ਼ਨ ਨੂੰ ਫੋਨ ਕਰ ਸਕਦੇ ਹੋ ਜਾਂ ਜਾ ਸਕਦੇ ਹੋ।
- ਘਰੇਲੂ ਹਿੰਸਾ ਆਰਡਰ ਅਤੇ ਵੱਖ ਹੋਣ ਤੋਂ ਬਾਅਦ ਬੱਚਿਆਂ ਲਈ ਇੰਤਜਾਮ ਵਰਗੀਆਂ ਚੀਜ਼ਾਂ ਲਈ ਤੁਸੀਂ ਕਾਨੂੰਨੀ ਮਦਦ ਪ੍ਰਾਪਤ ਕਰ ਸਕਦੇ ਹੋ। ਕਾਨੂੰਨੀ ਮਦਦ ਦੇਖੋ।
- ਸੰਕਟ ਦੌਰਾਨ ਪੈਸੇ ਲਈ ਮਦਦ ਲਈ, ਵਿੱਤੀ ਮਦਦ ਦੇਖੋ।
- ਸਹਾਇਤਾ ਲਈ, ਸਲਾਹ ਅਤੇ ਸਹਾਇਤਾ ਦੇਖੋ।
ਤੁਸੀਂ ਸੁਰੱਖਿਆ ਵਿੱਚ ਮਦਦ ਲਈ 1800 RESPECT ਨੂੰ ਕਾਲ ਕਰ ਸਕਦੇ ਹੋ।
ਹੋਰ ਸੇਵਾਵਾਂ ਨਾਲ ਸੰਪਰਕ ਕਰਨ ਲਈ, ਮਦਦ ਲਵੋ ਦੇਖੋ।
ਸੁਰੱਖਿਆ ਯੋਜਨਾ ਬਾਰੇ ਹੋਰ ਜਾਣਨ ਲਈ, 1800 RESPECT ਵੈਬਸਾਈਟ ਦੇਖੋ। ਇਸ ਵੈਬਸਾਈਟ ਵਿੱਚ ਘਰ ਵਿੱਚ ਸੁਰੱਖਿਆ, ਬਚਣ ਦੀ ਯੋਜਨਾ ਅਤੇ ਛੱਡਣ ਤੋਂ ਬਾਅਦ ਸੁਰੱਖਿਆ ਬਾਰੇ ਸੁਝਾਅ ਹਨ। ਹੇਠਾਂ ਕੁਝ ਹੋਰ ਸਰੋਤ ਹਨ ਜੋ ਸੁਰੱਖਿਆ ਯੋਜਨਾ ਵਿੱਚ ਮਦਦ ਕਰ ਸਕਦੇ ਹਨ।