ਜੇ ਕੋਈ ਮਾਤਾ-ਪਿਤਾ ਪੈਰੈਂਟਿੰਗ ਆਰਡਰਾਂ ਦੀ ਪਾਲਣਾ ਨਹੀਂ ਕਰਦਾ, ਤਾਂ ਇਸ ਨੂੰ 'ਉਲੰਘਣਾ' ਜਾਂ 'ਵਿਰੋਧ' ਕਿਹਾ ਜਾਂਦਾ ਹੈ।

ਕੁਝ ਮਾਮਲਿਆਂ ਵਿੱਚ, ਜਦੋਂ ਕੋਈ ਮਾਤਾ-ਪਿਤਾ ਪੈਰੈਂਟਿੰਗ ਆਰਡਰਾਂ ਨੂੰ ਤੋੜਦਾ ਹੈ, ਤਾਂ ਦੂਜਾ ਮਾਤਾ-ਪਿਤਾ ਅਦਾਲਤ ਤੋਂ ਉਲੰਘਣਾ ਨੂੰ ਠੀਕ ਕਰਨ ਜਾਂ ਆਰਡਰਾਂ ਨੂੰ ਲਾਗੂ ਕਰਨ ਲਈ ਅਰਜ਼ੀ ਦਾਖਲ ਕਰ ਸਕਦਾ ਹੈ।

ਪਰਿਵਾਰਕ ਅਦਾਲਤਾਂ ਪੈਰੈਂਟਿੰਗ ਪਲਾਨ ਨੂੰ ਲਾਗੂ ਨਹੀਂ ਕਰਨਗੀਆਂ ਕਿਉਂਕਿ ਇਹ ਅਦਾਲਤ ਦਾ ਆਰਡਰ ਨਹੀਂ ਹੈ।

ਉਲੰਘਣਾ ਦੀਆਂ ਕਾਰਵਾਈਆਂ ਸ਼ੁਰੂ ਕਰਨ ਤੋਂ ਪਹਿਲਾਂ ਕਾਨੂੰਨੀ ਸਲਾਹ ਲਵੋ, ਕਿਉਂਕਿ ਇਹ ਤੁਹਾਡੇ ਲਈ ਸਭ ਤੋਂ ਵਧੀਆ ਵਿਕਲਪ ਨਹੀਂ ਹੋ ਸਕਦਾ। ਜੇ ਤੁਸੀਂ ਹਾਰ ਜਾਂਦੇ ਹੋ ਤਾਂ ਤੁਹਾਨੂੰ ਦੂਜੀ ਪਾਰਟੀ ਦੇ ਕਾਨੂੰਨੀ ਖਰਚੇ ਦਾ ਭੁਗਤਾਨ ਕਰਨਾ ਪੜ ਸਕਦਾ ਹੈ।

ਉਲੰਘਣਾ ਦੀਆਂ ਕਾਰਵਾਈਆਂ ਬਾਰੇ ਹੋਰ ਜਾਣਕਾਰੀ ਲਈ, ਸਰੋਤ ਅਤੇ ਕਾਨੂੰਨੀ ਸਲਾਹ ਲਵੋ