ਜੇਕਰ ਤੁਸੀਂ ਜਾਂ ਕੋਈ ਹੋਰ ਤਤਕਾਲ ਖਤਰੇ ਵਿੱਚ ਹੈ, ਪੁਲੀਸ ਨੂੰ ਤੀਹਰੇ ਸ਼ੂਨਿਆਂ (000) 'ਤੇ ਕਾਲ ਕਰੋ।

ਜੇਕਰ ਤੁਹਾਨੂੰ ਲੱਗਦਾ ਹੈ ਕਿ ਇੱਕ ਬੱਚਾ ਨੁਕਸਾਨ ਦੇ ਖਤਰੇ ਵਿੱਚ ਹੈ, ਤਾਂ ਤੁਸੀਂ ਆਪਣੀਆਂ ਚਿੰਤਾਵਾਂ ਬਾਰੇ ਆਪਣੇ ਰਾਜ ਜਾਂ ਖੇਤਰ ਦੇ ਵਿਭਾਗ ਨੂੰ ਕਾਲ ਕਰਕੇ ਰਿਪੋਰਟ ਕਰ ਸਕਦੇ ਹੋ।

ਜੋ ਰਿਪੋਰਟ ਕਰਦਾ ਹੈ, ਉਸ ਦੀ ਪਛਾਣ ਆਮ ਤੌਰ 'ਤੇ ਗੁਪਤ ਰੱਖੀ ਜਾਂਦੀ ਹੈ।

ਬੱਚਿਆਂ ਨੂੰ ਜੋਖਮ ਤੋਂ ਬਚਾਉਣ ਬਾਰੇ ਵਿਭਾਗ ਨੂੰ ਕਦੋਂ ਰਿਪੋਰਟ ਕਰਨਾ ਚਾਹੀਦਾ ਹੈ, ਇਸ ਬਾਰੇ ਕਾਨੂੰਨ ਹਰੇਕ ਰਾਜ ਅਤੇ ਖੇਤਰ ਵਿੱਚ ਥੋੜੇ ਵੱਖ-ਵੱਖ ਹਨ। ਹੋਰ ਜਾਣਕਾਰੀ ਲਈ, ਆਪਣੇ ਸਥਾਨਕ ਬਾਲ ਸੁਰੱਖਿਆ ਵਿਭਾਗ ਦੀ ਵੈੱਬਸਾਈਟ ਵੇਖੋ।